Coastal Blue Mortgages

Punjabi-speaking mortgage broker in BC

ਪੰਜਾਬੀ ਵਿੱਚ ਮੌਰਗੇਜ ਸਲਾਹ।

Today's 5-year fixed from 4.89% and variable from 3.70% (updated Oct 27, 2026).

Rates as of Oct 27, 2026. The low end can be a promotional or discretionary rate that not everyone qualifies for. Rates can change daily, and your rate depends on the lender approving your full application, so these are estimates, not a rate commitment.

Client storyA happy Delta home buyerWatch the video
Google reviews5-star ratingRead what clients say
Licensed in BCCoastal Blue Mortgage CorporationRegulated by BCFSA

ਕੋਸਟਲ ਬਲੂ ਦਾ ਮੌਰਗੇਜ ਬ੍ਰੋਕਰ ਤੁਹਾਡੇ ਲਈ 50 ਤੋਂ ਵੱਧ ਲੈਂਡਰਾਂ ਦੀ ਤੁਲਨਾ ਕਰਦਾ ਹੈ।

  1. 5 ਮਿੰਟਾਂ ਵਿੱਚ ਆਸਾਨੀ ਨਾਲ ਆਨਲਾਈਨ ਅਪਲਾਈ ਕਰੋ। ਕੁਝ ਸੌਖੇ ਸਵਾਲਾਂ ਦੇ ਜਵਾਬਾਂ ਨਾਲ ਅਸੀਂ ਤੁਹਾਡੀ ਪ੍ਰੋਫਾਈਲ ਬਣਾਉਂਦੇ ਹਾਂ ਅਤੇ ਤੁਹਾਡੀ ਸਥਿਤੀ ਮੁਤਾਬਕ ਢੁਕਵੇਂ ਮੌਰਗੇਜ ਲੱਭਦੇ ਹਾਂ।

  2. ਅਸੀਂ ਤੁਹਾਡੇ ਲਈ ਸਹੀ ਮੌਰਗੇਜ ਲੱਭਦੇ ਹਾਂ। ਅਸੀਂ 50 ਤੋਂ ਵੱਧ ਲੈਂਡਰਾਂ ਦੇ ਰੇਟਾਂ ਅਤੇ ਸਹੂਲਤਾਂ ਦੀ ਤੁਲਨਾ ਕਰਦੇ ਹਾਂ, ਅਤੇ ਸਾਰੇ ਵਿਕਲਪ ਸਾਫ਼-ਸਾਫ਼ ਤੁਹਾਡੇ ਸਾਹਮਣੇ ਰੱਖਦੇ ਹਾਂ।

  3. ਅਸਲੀ ਇਨਸਾਨ ਦੀ ਮਦਦ ਨਾਲ ਅਪਰੂਵਲ। ਅਪਰੂਵਲ ਤੋਂ ਲੈ ਕੇ ਕਲੋਜ਼ਿੰਗ ਤੱਕ ਸਾਡਾ ਸਲਾਹਕਾਰ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਨੂੰ ਤੁਹਾਡੇ ਮੌਰਗੇਜ ਬਾਰੇ ਖਰੀ ਅਤੇ ਸਾਫ਼ ਸਲਾਹ ਦਿੰਦਾ ਹੈ।

ਮੌਰਗੇਜ ਬ੍ਰੋਕਰ ਨਾਲ 50 ਤੋਂ ਵੱਧ ਲੈਂਡਰਾਂ ਦੀ ਤੁਲਨਾ ਕਰੋ।

ਕੋਸਟਲ ਬਲੂ ਦਾ ਮੌਰਗੇਜ ਬ੍ਰੋਕਰ ਤੁਹਾਡੇ ਲਈ 50 ਤੋਂ ਵੱਧ ਬੈਂਕਾਂ ਅਤੇ ਲੈਂਡਰਾਂ ਦੇ ਰੇਟਾਂ ਦੀ ਤੁਲਨਾ ਕਰਦਾ ਹੈ।

  • ਮੁਕਾਬਲੇ ਵਾਲੇ ਰੇਟ, ਬਿਨਾਂ ਕਿਸੇ ਖੱਜਲ-ਖੁਆਰੀ ਦੇ।

    ਇੱਥੇ ਨਾ ਕੋਈ ਲੁਕਵੀਂ ਫੀਸ ਹੈ, ਨਾ ਹੀ ਅਜਿਹੀ ਕੋਈ ਚਾਲਬਾਜ਼ੀ ਕਿ ਦਿਖਾਇਆ ਕੁਝ ਹੋਰ ਜਾਵੇ ਅਤੇ ਦਿੱਤਾ ਕੁਝ ਹੋਰ — ਸਿਰਫ਼ ਸਾਫ਼-ਸਾਫ਼ ਜਾਣਕਾਰੀ, ਸੌਖੀ ਭਾਸ਼ਾ ਵਿੱਚ। ਆਹਮੋ-ਸਾਹਮਣੇ ਮਿਲਣ ਦੀ ਕੋਈ ਲੋੜ ਨਹੀਂ: ਤੁਸੀਂ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ, ਆਪਣੀ ਅਰਜ਼ੀ ਦਾ ਸਟੇਟਸ ਦੇਖ ਸਕਦੇ ਹੋ ਅਤੇ ਅਪਰੂਵਲ ਲੈ ਸਕਦੇ ਹੋ।

  • ਬੇਫ਼ਿਕਰ ਹੋ ਕੇ ਆਰਾਮ ਕਰੋ, ਬਾਕੀ ਸਭ ਅਸੀਂ ਸੰਭਾਲ ਲਵਾਂਗੇ।

    ਤੁਹਾਡਾ ਆਪਣਾ ਕੋਸਟਲ ਬਲੂ ਏਜੰਟ ਤੁਹਾਡੇ ਲਈ ਸਾਰੀ ਭੱਜ-ਦੌੜ ਕਰਦਾ ਹੈ, ਤਾਂ ਜੋ ਤੁਹਾਨੂੰ 50 ਤੋਂ ਵੱਧ ਲੈਂਡਰਾਂ ਦੇ ਮੌਰਗੇਜ ਅਜਿਹੇ ਰੇਟਾਂ ’ਤੇ ਮਿਲ ਸਕਣ ਜੋ ਤੁਹਾਡੀ ਜੇਬ ਮੁਤਾਬਕ ਹੋਣ। ਹੁਣੇ ਅਪਲਾਈ ਕਰੋ ਅਤੇ ਆਪਣਾ ਨਿੱਜੀ ਰੇਟ ਕੋਟ ਮੁਫ਼ਤ ਲਓ।

ਆਪਣੇ ਵਿਕਲਪਾਂ ਬਾਰੇ ਗੱਲ ਕਰਨ ਲਈ ਨਾ ਕਦੇ ਬਹੁਤ ਜਲਦੀ ਹੁੰਦੀ ਹੈ, ਨਾ ਕਦੇ ਬਹੁਤ ਦੇਰ।

ਕੋਸਟਲ ਬਲੂ ਵਿੱਚ ਕੋਈ ਵੀ ਸਵਾਲ ਫ਼ਜ਼ੂਲ ਨਹੀਂ ਹੁੰਦਾ, ਬੇਝਿਜਕ ਪੁੱਛੋ। ਸਮਝ ਨਹੀਂ ਆ ਰਿਹਾ ਕਿ ਕਿੱਥੋਂ ਸ਼ੁਰੂ ਕਰੀਏ? ਕੋਈ ਗੱਲ ਨਹੀਂ। ਅੱਜ ਹੀ ਆਪਣੇ ਕੋਸਟਲ ਬਲੂ ਮੌਰਗੇਜ ਸਲਾਹਕਾਰ ਨਾਲ ਗੱਲ ਕਰੋ, ਅਸੀਂ ਮਿਲ ਕੇ ਰਾਹ ਲੱਭ ਲਵਾਂਗੇ।

  1. ਬ੍ਰਿਜ ਫਾਈਨੈਂਸਿੰਗ - ਨਵਾਂ ਘਰ ਖਰੀਦਣ ਅਤੇ ਪੁਰਾਣਾ ਵੇਚਣ ਦੀਆਂ ਤਾਰੀਖਾਂ ਮੇਲ ਨਹੀਂ ਖਾ ਰਹੀਆਂ? ਵਿਚਲੇ ਸਮੇਂ ਲਈ ਲੋੜੀਂਦੇ ਪੈਸਿਆਂ ਦਾ ਇੰਤਜ਼ਾਮ ਕਰਨ ਵਿੱਚ ਅਸੀਂ ਖੁਸ਼ੀ ਨਾਲ ਤੁਹਾਡੀ ਮਦਦ ਕਰਾਂਗੇ।

  2. ਰੀਫਾਈਨਾਂਸ - ਵਿਆਜ ਦਾ ਬਿਹਤਰ ਰੇਟ ਚਾਹੀਦਾ ਹੈ, ਮਹੀਨੇ ਦੀ ਕਿਸ਼ਤ ਘਟਾਉਣੀ ਹੈ, ਜਾਂ ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ? ਅਸੀਂ ਤੁਹਾਨੂੰ ਸਹੀ ਰਾਹ ਦਿਖਾਉਣ ਲਈ ਇੱਥੇ ਹਾਂ।

  3. HELOC (ਹੋਮ ਇਕੁਇਟੀ ਲਾਈਨ ਆਫ਼ ਕ੍ਰੈਡਿਟ) - ਤੁਹਾਡੇ ਘਰ ਵਿੱਚ ਇਕੁਇਟੀ ਬਣ ਚੁੱਕੀ ਹੈ? ਅਸੀਂ ਉਸ ਨੂੰ ਵਰਤਣ ਵਿੱਚ, ਜਾਂ ਤੁਹਾਡਾ ਮੌਰਗੇਜ ਛੇਤੀ ਉਤਾਰਨ ਵਿੱਚ, ਤੁਹਾਡੀ ਮਦਦ ਕਰਾਂਗੇ।

  4. ਕੈਨੇਡਾ ਵਿੱਚ ਨਵੇਂ ਆਏ - ਕੈਨੇਡਾ ਵਿੱਚ ਰਹਿ ਕੇ ਕੰਮ ਕਰ ਰਹੇ ਹੋ, ਪਰ ਅਜੇ ਕ੍ਰੈਡਿਟ ਹਿਸਟਰੀ ਨਹੀਂ ਬਣੀ ਜਾਂ ਇੱਥੇ ਰਹਿੰਦਿਆਂ ਥੋੜ੍ਹਾ ਸਮਾਂ ਹੀ ਹੋਇਆ ਹੈ? ਸਾਡੇ ਕੋਲ ਤੁਹਾਡੀ ਲੋੜ ਮੁਤਾਬਕ ਹੱਲ ਹਨ।

  5. ਇਨਵੈਸਟਮੈਂਟ ਪ੍ਰਾਪਰਟੀ - ਕਿਰਾਏ ਵਾਲੀ ਜਾਂ ਇਨਵੈਸਟਮੈਂਟ ਪ੍ਰਾਪਰਟੀ ਰਾਹੀਂ ਦੌਲਤ ਬਣਾਉਣਾ ਚਾਹੁੰਦੇ ਹੋ? ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ।

  6. ਰੀਨਿਊਅਲ - ਤੁਹਾਡਾ ਮੌਰਗੇਜ ਰੀਨਿਊ ਹੋਣ ਵਾਲਾ ਹੈ? ਇਹ ਸੁਨਹਿਰੀ ਮੌਕਾ ਨਾ ਗੁਆਓ: ਸਾਨੂੰ ਤੁਹਾਡੇ ਲਈ ਵੱਖ-ਵੱਖ ਲੈਂਡਰਾਂ ਦੀਆਂ ਪੇਸ਼ਕਸ਼ਾਂ ਦੀ ਤੁਲਨਾ ਕਰਨ ਦਿਓ।

  7. ਡੈੱਟ ਕੰਸੋਲੀਡੇਸ਼ਨ - ਮਹਿੰਗੇ ਵਿਆਜ ਵਾਲੇ ਕਰਜ਼ਿਆਂ ਦਾ ਬੋਝ ਹੈ? ਅਸੀਂ ਤੁਹਾਨੂੰ ਸਮਝਾਵਾਂਗੇ ਕਿ ਇਨ੍ਹਾਂ ਨੂੰ ਇੱਕ ਥਾਂ ਜੋੜ ਕੇ ਮਹੀਨੇ ਦੀਆਂ ਕਿਸ਼ਤਾਂ ਕਿਵੇਂ ਘਟਾਈਆਂ ਜਾ ਸਕਦੀਆਂ ਹਨ।

  8. ਆਪਣਾ ਕੰਮ-ਕਾਰ (ਸੈਲਫ਼-ਇੰਪਲੌਇਡ / BFS) - ਆਪਣਾ ਕੰਮ ਹੋਣ ਕਰਕੇ ਮੌਰਗੇਜ ਲੈਣਾ ਔਖਾ ਲੱਗ ਰਿਹਾ ਹੈ? ਅਸੀਂ ਅਜਿਹੇ ਲੈਂਡਰ ਲੱਭਣ ਵਿੱਚ ਤੁਹਾਡੀ ਮਦਦ ਕਰਾਂਗੇ ਜੋ ਤੁਹਾਡੀ ਸਥਿਤੀ ਨੂੰ ਸਮਝਦੇ ਹਨ।

ਕੋਸਟਲ ਬਲੂ

  • ਆਨਲਾਈਨ, ਕਿਸੇ ਵੀ ਸਮੇਂ, ਕਿਤੇ ਵੀ ਅਪਲਾਈ ਕਰੋ
  • ਇਮਾਨਦਾਰ ਸਲਾਹ, ਜੋ ਸਮਝਣ ਵਿੱਚ ਸੌਖੀ ਹੈ
  • 50+ ਬੈਂਕਾਂ ਅਤੇ ਲੈਂਡਰਾਂ ਦੇ ਵਿਕਲਪ
  • ਕਈ ਮੌਰਗੇਜ ਵਿਕਲਪ
  • ਹਮੇਸ਼ਾ ਖਰੀ ਅਤੇ ਸਾਫ਼ ਸਲਾਹ

ਸਿਰਫ਼ ਇੱਕ ਬੈਂਕ ਕੋਲ ਜਾਣਾ

  • ਦਫ਼ਤਰੀ ਸਮੇਂ ਦੌਰਾਨ ਆਹਮੋ-ਸਾਹਮਣੇ ਮੀਟਿੰਗਾਂ
  • ਸਿਰਫ਼ ਇੱਕ ਲੈਂਡਰ ਦੇ ਪ੍ਰੋਡਕਟਾਂ ਬਾਰੇ ਸਲਾਹ
  • ਸੀਮਤ ਲੋਨ ਵਿਕਲਪ
  • ਇੱਕੋ ਪੇਸ਼ਕਸ਼, ਤੁਲਨਾ ਕਰਨ ਲਈ ਕੁਝ ਨਹੀਂ
  • ਪੈਨਲਟੀਆਂ ਅਤੇ ਬਾਰੀਕ ਸ਼ਰਤਾਂ ਖ਼ੁਦ ਸਮਝਣੀਆਂ ਪੈਂਦੀਆਂ ਹਨ

ਮੌਜੂਦਾ ਵੇਰੀਏਬਲ ਮੌਰਗੇਜ ਰੇਟ ਹੈ 3.70%

Updated Oct 27, 2026

ਮਿੰਟਾਂ ਵਿੱਚ ਆਪਣੇ ਮੌਰਗੇਜ ਲਈ ਅਪਲਾਈ ਕਰੋ।

ਹਰ ਕਿਸੇ ਦਾ ਰੇਟ ਵੱਖਰਾ ਹੁੰਦਾ ਹੈ। ਤੁਹਾਡਾ ਕਿੰਨਾ ਹੈ?

ਤੁਹਾਡੇ ਲਈ ਮੁਕਾਬਲੇ ਵਾਲਾ ਰੇਟ ਅਤੇ ਢੁਕਵੀਆਂ ਸ਼ਰਤਾਂ ਲੱਭਣਾ ਸਾਡਾ ਕੰਮ ਹੈ। ਕੈਨੇਡਾ ਦੇ ਨਿਯਮਾਂ ਮੁਤਾਬਕ ਤੁਸੀਂ ਕਿਹੜੇ ਰੇਟ ਲਈ ਕੁਆਲੀਫਾਈ ਕਰਦੇ ਹੋ, ਇਹ ਕੁਝ ਗੱਲਾਂ ’ਤੇ ਨਿਰਭਰ ਕਰਦਾ ਹੈ, ਜਿਵੇਂ ਤੁਹਾਡਾ ਕ੍ਰੈਡਿਟ ਸਕੋਰ ਅਤੇ ਘਰ ਵਿੱਚ ਤੁਹਾਡੀ ਇਕੁਇਟੀ। ਆਪਣਾ ਰੇਟ ਜਲਦੀ ਪਤਾ ਕਰੋ — ਨਾ ਕੋਈ ਖਰਚਾ, ਨਾ ਹੀ ਅੱਗੇ ਵਧਣ ਦੀ ਕੋਈ ਮਜਬੂਰੀ।

ਆਪਣੇ ਮੌਰਗੇਜ ਲਈ ਅਪਲਾਈ ਕਰੋ
5 ਸਾਲ ਦਾ ਵੇਰੀਏਬਲ ਰੇਟ:
3.70%
ਮੌਜੂਦਾ ਪ੍ਰਾਈਮ ਰੇਟ ਹੈ
4.45%
ਮਿਆਦਬੈਂਕਾਂ ਦੇ ਪੋਸਟਡ ਰੇਟਸਾਡੇ ਰੇਟ
1 ਸਾਲ5.49%4.79%
2 ਸਾਲ5.39%4.59%
3 ਸਾਲ6.05%4.69%
4 ਸਾਲ5.99%4.84%
5 ਸਾਲ6.19%4.89%
7 ਸਾਲ6.40%5.09%
10 ਸਾਲ6.80%5.09%

ਕੁਝ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਰੇਟ ਹਰ ਸੂਬੇ ਵਿੱਚ ਵੱਖਰੇ ਹੋ ਸਕਦੇ ਹਨ ਅਤੇ ਬਿਨਾਂ ਨੋਟਿਸ ਦੇ ਬਦਲ ਸਕਦੇ ਹਨ। *O.A.C. (ਕ੍ਰੈਡਿਟ ਅਪਰੂਵਲ ’ਤੇ ਨਿਰਭਰ)। E.&O.E. (ਗਲਤੀਆਂ ਅਤੇ ਭੁੱਲਾਂ ਨੂੰ ਛੱਡ ਕੇ)।

Rates as of Oct 27, 2026. The low end can be a promotional or discretionary rate that not everyone qualifies for. Rates can change daily, and your rate depends on the lender approving your full application, so these are estimates, not a rate commitment.

Nick Atwal smilingNick Atwal in a suit

Your broker

Nick Atwal

Clear information, no bait-and-switch, and a mortgage you can afford. You deal with Nick from your first question to the day you get your keys.

Mortgage broker · BCFSA licence 504576

Top 5% of Dominion Lending Centres brokers in Canada, 2022Canadian Mortgage Professional Rising Star, 2023

…getting us the best mortgage interest rate in our renewal, especially at this time…
Julah S. · Google review
Read reviews and watch client stories →

ਜ਼ਿੰਦਗੀ ਰੁਝੇਵਿਆਂ ਭਰੀ ਹੈ: ਮੌਰਗੇਜ ਰੀਨਿਊਅਲ ਦੇ ਸਮੇਂ ਲਈ ਰੀਮਾਈਂਡਰ ਸੈੱਟ ਕਰੋ

ਭਾਵੇਂ ਤੁਸੀਂ ਦੁਨੀਆ ਘੁੰਮ ਰਹੇ ਹੋਵੋ, ਨਵਾਂ ਕੰਮ-ਧੰਦਾ ਲੱਭ ਰਹੇ ਹੋਵੋ ਜਾਂ ਕਾਹਲੀ ਵਿੱਚ ਦੋ ਬੁਰਕੀਆਂ ਖਾਣ ਲਈ ਭੱਜ ਰਹੇ ਹੋਵੋ, ਜਦੋਂ ਤੁਹਾਡੀ ਰੀਨਿਊਅਲ ਦੀ ਤਾਰੀਖ ਨੇੜੇ ਆਵੇ ਤਾਂ ਅਸੀਂ ਤੁਹਾਨੂੰ ਇੱਕ ਦੋਸਤਾਨਾ ਰੀਮਾਈਂਡਰ ਭੇਜ ਸਕਦੇ ਹਾਂ।

ਰੀਮਾਈਂਡਰ ਸੈੱਟ ਕਰੋ

ਆਪਣੇ ਲਈ ਸਹੀ ਮੌਰਗੇਜ ਲੱਭਣ ਲਈ ਤਿਆਰ ਹੋ?

ਅਪਰੂਵਲ ਤੋਂ ਲੈ ਕੇ ਕਲੋਜ਼ਿੰਗ ਤੱਕ ਸਾਡਾ ਸਲਾਹਕਾਰ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਨੂੰ ਤੁਹਾਡੇ ਮੌਰਗੇਜ ਬਾਰੇ ਖਰੀ ਅਤੇ ਸਾਫ਼ ਸਲਾਹ ਦਿੰਦਾ ਹੈ।

ਇੱਥੋਂ ਸ਼ੁਰੂ ਕਰੋ

Contact us

Have a question about your mortgage?

Contact info

Call, email or send us a message. We negotiate with over 50 lenders to find the right mortgage for you.

Get in touch

Send Nick a message

Ask about a purchase, renewal, refinance or pre-approval, and Nick will get back to you.

Coastal Blue Mortgages, 525 W 8th Ave #800, Vancouver, BC V5Z 1C6, info@coastalblue.ca. Privacy Policy